ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (21 ਜਨਵਰੀ ਤੋਂ 27 ਜਨਵਰੀ, 2024)
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 11 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+1 ਯਾਨੀ ਕਿ 2 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇ ਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (21 ਜਨਵਰੀ ਤੋਂ 27 ਜਨਵਰੀ, 2024)
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਆਰਟੀਕਲ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਦੇ ਜਾਤਕਾਂ ਦੇ ਘਰ ਵਿੱਚ ਖੁਸ਼ਹਾਲੀ ਵਧੇਗੀ ਅਤੇ ਇਨ੍ਹਾਂ ਦੇ ਵਿਵਹਾਰ ਵਿੱਚ ਪੇਸ਼ੇਵਰ ਝਲਕ ਦੇਖਣ ਨੂੰ ਮਿਲੇਗੀ। ਕਾਰਜ-ਖੇਤਰ ਵਿੱਚ ਤੁਸੀਂ ਇੱਕ ਵੱਖਰੇ ਹੀ ਰਸਤੇ ‘ਤੇ ਅੱਗੇ ਵਧੋਗੇ। ਇਸ ਸਮੇਂ ਤੁਸੀਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਵੀ ਬਹੁਤ ਆਸਾਨੀ ਨਾਲ਼ ਕਰ ਲਓਗੇ ਅਤੇ ਤੁਹਾਡੇ ਅੰਦਰ ਆਤਮਵਿਸ਼ਵਾਸ ਵਧੇਗਾ। ਇਸ ਹਫਤੇ ਤੁਸੀਂ ਆਪਣੇ ਪ੍ਰਸ਼ਾਸਨਿਕ ਗੁਣਾਂ ਦੀ ਮਦਦ ਨਾਲ ਮੁਸ਼ਕਿਲ ਹਾਲਾਤਾਂ ਨਾਲ ਨਿਪਟਣ ਦੇ ਯੋਗ ਹੋਵੋਗੇ ਅਤੇ ਤੁਸੀਂ ਆਪਣੇ ਸਕਾਰਾਤਮਕ ਰਵੱਈਏ ਦੇ ਕਾਰਣ ਮੁਸ਼ਕਿਲ ਫੈਸਲੇ ਲੈਣ ਵਿੱਚ ਵੀ ਸਫਲ ਹੋਵੋਗੇ।
ਪ੍ਰੇਮ ਜੀਵਨ: ਤੁਹਾਡੇ ਅਟੁੱਟ ਪਿਆਰ ਦੇ ਕਾਰਣ ਤੁਸੀਂ ਅਤੇ ਤੁਹਾਡਾ ਜੀਵਨਸਾਥੀ ਇੱਕ-ਦੂਜੇ ਦੇ ਨਜ਼ਦੀਕ ਆਉਣਗੇ ਅਤੇ ਇਸ ਕਾਰਣ ਤੁਹਾਡੇ ਦੋਵਾਂ ਵਿਚਕਾਰ ਨਜ਼ਦੀਕੀਆਂ ਵਧਣਗੀਆਂ। ਇਸ ਹਫਤੇ ਤੁਸੀਂ ਆਪਣੇ ਜੀਵਨਸਾਥੀ ਦੇ ਪ੍ਰਤੀ ਜ਼ਿਆਦਾ ਭਾਵਨਾਤਮਕ ਜੁੜਾਵ ਮਹਿਸੂਸ ਕਰੋਗੇ। ਇਸ ਤਰ੍ਹਾਂ ਤੁਸੀਂ ਆਪਣੇ ਰਿਸ਼ਤੇ ਨੂੰ ਸਫਲ ਅਤੇ ਪਿਆਰ ਨਾਲ ਭਰਪੂਰ ਬਣਾ ਸਕੋਗੇ।
ਪੜ੍ਹਾਈ: ਇਸ ਹਫਤੇ ਮੈਡੀਸਨ, ਲਾਅ ਅਤੇ ਮੈਨੇਜਮੈਂਟ ਨਾਲ ਜੁੜੇ ਵਿਦਿਆਰਥੀ ਤਰੱਕੀ ਕਰਣਗੇ। ਤੁਹਾਡੀ ਇਕਾਗਰਤਾ ਦੀ ਖਮਤਾ ਚੰਗੀ ਰਹੇਗੀ ਅਤੇ ਇਸ ਦੀ ਮਦਦ ਨਾਲ ਤੁਸੀਂ ਪ੍ਰੀਖਿਆ ਵਿੱਚ ਵੀ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਇਸ ਮੂਲਾਂਕ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਅਤੇ ਇਹ ਮੌਕਾ ਤੁਹਾਡੇ ਲਈ ਬਹੁਤ ਖਾਸ ਸਾਬਿਤ ਹੋਵੇਗਾ।
ਪੇਸ਼ੇਵਰ ਜੀਵਨ: ਤੁਹਾਨੂੰ ਨੌਕਰੀ ਦੇ ਬਿਹਤਰੀਨ ਅਤੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਕਾਰਜ-ਖੇਤਰ ਵਿੱਚ ਤੁਸੀਂ ਖੂਬ ਤਰੱਕੀ ਕਰੋਗੇ ਅਤੇ ਤੁਹਾਨੂੰ ਵਿਦੇਸ਼ ਤੋਂ ਵੀ ਨੌਕਰੀ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ। ਨਾਲ ਹੀ, ਵਪਾਰੀਆਂ ਨੂੰ ਵੀ ਮੁਨਾਫਾ ਕਮਾਉਣ ਦਾ ਮੌਕਾ ਮਿਲੇਗਾ ਅਤੇ ਉਹ ਆਪਣੀ ਕੁਸ਼ਲਤਾ ਨਾਲ ਤਰੱਕੀ ਕਰਣਗੇ।
ਸਿਹਤ: ਸਾਹਸ ਅਤੇ ਦ੍ਰਿੜ ਨਿਸ਼ਚੇ ਦੀ ਸਹਾਇਤਾ ਨਾਲ ਤੁਸੀਂ ਆਪਣੀ ਸਿਹਤ ਨੂੰ ਸੰਤੁਲਿਤ ਰੱਖਣ ਦੇ ਯੋਗ ਹੋਵੋਗੇ ਅਤੇ ਅਧਿਆਤਮ ਅਤੇ ਯੋਗ ਵਿੱਚ ਲੀਨ ਰਹਿ ਕੇ ਤੁਸੀਂ ਉੱਤਮ ਸਿਹਤ ਦਾ ਆਨੰਦ ਲੈ ਸਕਦੇ ਹੋ।
ਉਪਾਅ: ਸੂਰਜ ਦੇਵਤਾ ਦੇ ਲਈ ਐਤਵਾਰ ਦੇ ਦਿਨ ਹਵਨ ਕਰਵਾਓ।
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਦੇ ਲੋਕਾਂ ਦੀ ਲੰਬੀ ਦੂਰੀ ਦੀ ਯਾਤਰਾ ਵਿੱਚ ਦਿਲਚਸਪੀ ਵਧ ਸਕਦੀ ਹੈ ਅਤੇ ਉਹ ਆਪਣੇ ਰਚਨਾਤਮਕ ਗੁਣਾਂ ਨੂੰ ਵਧਾਉਣ ਲਈ ਵੀ ਮਿਹਨਤ ਕਰ ਸਕਦੇ ਹਨ। ਇਹ ਜਾਤਕ ਵਿਪਰੀਤ ਲਿੰਗ ਦੇ ਲੋਕਾਂ ਨਾਲ ਬਹੁਤ ਭਾਵੁਕ ਹੁੰਦੇ ਹਨ ਅਤੇ ਆਸਾਨੀ ਨਾਲ ਉਨ੍ਹਾਂ ਦੇ ਕਰੀਬ ਚਲੇ ਜਾਂਦੇ ਹਨ। ਜਲ ਮਾਰਗ ਦੁਆਰਾ ਹੋਣ ਵਾਲੀਆਂ ਯਾਤਰਾਵਾਂ ਵਿੱਚ ਇਨ੍ਹਾਂ ਦੀ ਦਿਲਚਸਪੀ ਵਧ ਸਕਦੀ ਹੈ। ਇਸ ਤੋਂ ਇਲਾਵਾ ਇਹ ਯਾਤਰਾ ਦੇ ਮਾਧਿਅਮ ਤੋਂ ਆਪਣਾ ਬਿਜ਼ਨਸ ਵਧਾਉਣ ਬਾਰੇ ਵੀ ਸੋਚ ਸਕਦੇ ਹਨ।
ਪ੍ਰੇਮ ਜੀਵਨ: ਤੁਹਾਨੂੰ ਇਸ ਹਫਤੇ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਰਿਸ਼ਤੇ ਵਿੱਚ ਰੋਮਾਂਸ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਥੋੜਾ ਜਿਹਾ ਤਾਲਮੇਲ ਬਣਾ ਕੇ ਚੱਲਣਾ ਪਵੇਗਾ। ਪਰਿਵਾਰ ਵਿੱਚ ਕੁਝ ਸਮੱਸਿਆਵਾਂ ਆ ਸਕਦੀਆਂ ਹਨ, ਪਰ ਤੁਸੀਂ ਆਪਣੇ ਤਰੀਕੇ ਨਾਲ ਇਹਨਾਂ ਪਰਿਵਾਰਿਕ ਸਮੱਸਿਆਵਾਂ ਨੂੰ ਸੁਲਝਾ ਸਕਦੇ ਹੋ। ਜੀਵਨਸਾਥੀ ਦੇ ਨਾਲ ਕਿਸੇ ਧਾਰਮਿਕ ਯਾਤਰਾ ਲਈ ਜਾ ਸਕਦੇ ਹੋ, ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰੋਗੇ। ਕੁੱਲ ਮਿਲਾ ਕੇ ਇਸ ਹਫਤੇ ਤੁਹਾਡੇ ਜੀਵਨ ਵਿੱਚ ਪਿਆਰ ਅਤੇ ਰੋਮਾਂਸ ਘੱਟ ਹੋ ਸਕਦਾ ਹੈ।
ਪੜ੍ਹਾਈ: ਤੁਹਾਨੂੰ ਇਸ ਹਫਤੇ ਜ਼ਿਆਦਾ ਇਕਾਗਰਤਾ ਦੇ ਨਾਲ ਪੜ੍ਹਾਈ ਕਰਨ ਦੀ ਜ਼ਰੂਰਤ ਪਵੇਗੀ, ਕਿਉਂਕਿ ਇਸ ਸਮੇਂ ਤੁਹਾਡਾ ਪੜ੍ਹਾਈ ਤੋਂ ਧਿਆਨ ਭਟਕ ਸਕਦਾ ਹੈ। ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਯੋਜਨਾ ਨਾਲ ਪੜ੍ਹਾਈ ਕਰਨੀ ਪਵੇਗੀ। ਪਰ ਤੁਹਾਨੂੰ ਪੜ੍ਹਾਈ ਦੇ ਮਾਮਲੇ ਵਿੱਚ ਥੋੜਾ ਜਿਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਕੈਮਿਸਟਰੀ ਅਤੇ ਲਾਅ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਇਸ ਹਫਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਦੇ ਵਿਚਕਾਰ ਆਪਣਾ ਇੱਕ ਖਾਸ ਸਥਾਨ ਬਣਾਉਣ ਦੀ ਕੋਸ਼ਿਸ਼ ਕਰੋਗੇ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਤੋਂ ਕੰਮ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ, ਜਿਸ ਕਾਰਣ ਕਾਰਜ-ਖੇਤਰ ਵਿੱਚ ਉਨ੍ਹਾਂ ਦੇ ਵਿਕਾਸ ਦੇ ਮਾਰਗ ਵਿੱਚ ਰੁਕਾਵਟ ਆਉਣ ਦਾ ਸੰਕੇਤ ਹੈ। ਨਾਲ ਹੀ, ਗਲਤੀਆਂ ਹੋਣ ਦੇ ਕਾਰਣ ਤੁਹਾਡੇ ਹੱਥ ਤੋਂ ਨੌਕਰੀ ਦਾ ਮੌਕਾ ਵੀ ਛੁਟ ਸਕਦਾ ਹੈ। ਕੰਮ ਵਿੱਚ ਤੁਹਾਡੇ ਤੋਂ ਜੋ ਗਲਤੀਆਂ ਹੋਈਆਂ ਹਨ, ਉਨ੍ਹਾਂ ਕਾਰਣ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ। ਕਾਰੋਬਾਰੀ ਜਾਤਕ ਆਪਣਾ ਬਿਜ਼ਨਸ ਚੰਗੀ ਤਰ੍ਹਾਂ ਚਲਾਉਣਗੇ ਅਤੇ ਅਜਿਹੇ ਵਿੱਚ ਤੁਹਾਨੂੰ ਇਸ ਸਮੇਂ ਔਸਤ ਰੂਪ ਤੋਂ ਮੁਨਾਫਾ ਹੋਣ ਦੀ ਸੰਭਾਵਨਾ ਹੈ। ਕਦੇ-ਕਦੇ ਤੁਸੀਂ ਨੋ ਪਰੋਫਿਟ ਨੋ ਲੋਸ ਦੀ ਸਥਿਤੀ ਵਿੱਚ ਵੀ ਹੋ ਸਕਦੇ ਹੋ।
ਸਿਹਤ: ਤੁਹਾਨੂੰ ਆਪਣੀ ਸਰੀਰਿਕ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਸਰਦੀ-ਜ਼ੁਕਾਮ ਹੋ ਸਕਦਾ ਹੈ ਅਤੇ ਇਸ ਕਾਰਣ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਤੁਹਾਨੂੰ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਦੇ ਨਾਲ-ਨਾਲ ਆਪਣੀ ਫਿਟਨੈਸ ਨੂੰ ਵੀ ਦੁਬਾਰਾ ਪ੍ਰਾਪਤ ਕਰਨਾ ਪਵੇਗਾ।
ਉਪਾਅ: ਹਰ ਰੋਜ਼ 21 ਵਾਰ 'ॐ ਚੰਦ੍ਰਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਲੋਕਾਂ ਦੀ ਅਧਿਆਤਮ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ ਅਤੇ ਇਹਨਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨਾ ਵੀ ਚੰਗਾ ਲੱਗਦਾ ਹੈ। ਇਨ੍ਹਾਂ ਜਾਤਕਾਂ ਨੂੰ ਕਈ ਭਾਸ਼ਾਵਾਂ ਬੋਲਣ ਅਤੇ ਸਿੱਖਣ ਦਾ ਸ਼ੌਕ ਹੁੰਦਾ ਹੈ ਅਤੇ ਇਹ ਕਈ ਭਾਸ਼ਾਵਾਂ ਵਿੱਚ ਗੱਲ ਕਰ ਸਕਦੇ ਹਨ। ਇਹ ਬਹੁਤ ਹੰਕਾਰੀ ਸੁਭਾਅ ਦੇ ਹੁੰਦੇ ਹਨ, ਪਰ ਇਸ ਹਫਤੇ ਇਨ੍ਹਾਂ ਦਾ ਰਵੱਈਆ ਘੁਮਾ-ਫਿਰਾ ਕੇ ਗੱਲ ਕਰਨ ਦੀ ਬਜਾਏ ਸਿੱਧੀ ਗੱਲ ਕਰਨ ਵਾਲਾ ਰਹੇਗਾ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਰੋਮਾਂਸ ਵਧੇਗਾ। ਤੁਸੀਂ ਦੋਵੇਂ ਇੱਕ-ਦੂਜੇ ਨਾਲ ਕੁਝ ਇਸ ਤਰ੍ਹਾਂ ਗੱਲ ਕਰੋਗੇ ਕਿ ਤੁਹਾਡੇ ਵਿਚਕਾਰ ਆਪਸੀ ਤਾਲਮੇਲ ਵਿਕਸਿਤ ਹੋਵੇਗਾ। ਪਰਿਵਾਰ ਵਿੱਚ ਹੋਣ ਵਾਲੇ ਕਿਸੇ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਦੋਵੇਂ ਇੱਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹੋ। ਤੁਸੀਂ ਆਪਣੇ ਜੀਵਨਸਾਥੀ ਦੇ ਸਾਹਮਣੇ ਜੋ ਵੀ ਵਿਚਾਰ ਪੇਸ਼ ਕਰੋਗੇ, ਉਸ ਦੇ ਪਿੱਛੇ ਕੋਈ ਨਾ ਕੋਈ ਉਦੇਸ਼ ਛੁਪਿਆ ਹੋਇਆ ਹੋਵੇਗਾ ਅਤੇ ਤੁਹਾਡੇ ਦੋਹਾਂ ਦੇ ਵਿਚਕਾਰ ਪਿਆਰ ਵਧੇਗਾ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਮਿਲ ਕੇ ਆਪਣੀਆਂ ਪਰਿਵਾਰਿਕ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋਗੇ।
ਪੜ੍ਹਾਈ: ਵਿਦਿਆਰਥੀਆਂ ਦੇ ਲਈ ਇਹ ਹਫਤਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ ਅਤੇ ਤੁਸੀਂ ਪੇਸ਼ੇਵਰ ਤਰੀਕੇ ਨਾਲ ਪੜ੍ਹਾਈ ਕਰੋਗੇ। ਮੈਨੇਜਮੈਂਟ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿਸ਼ੇ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੇ। ਤੁਸੀਂ ਉੱਚ-ਵਿੱਦਿਆ ਦੀ ਪ੍ਰਾਪਤੀ ਦੇ ਲਈ ਪ੍ਰੋਫੈਸ਼ਨਲ ਸਟੱਡੀਜ਼ ਵਿੱਚ ਵੀ ਦਾਖਲਾ ਲੈ ਸਕਦੇ ਹੋ ਅਤੇ ਇਸ ਵਿੱਚ ਤੁਹਾਨੂੰ ਪਰਫੈਕਸ਼ਨ ਵੀ ਹਾਸਿਲ ਹੋਵੇਗਾ। ਇਹ ਵਿਸ਼ਾ ਜਾਂ ਖੇਤਰ ਤੁਹਾਡੀ ਫੈਸਲੇ ਲੈਣ ਦੀ ਖਮਤਾ ਵਿੱਚ ਸੁਧਾਰ ਕਰਣਗੇ ਅਤੇ ਇਸ ਤਰ੍ਹਾਂ ਤੁਸੀਂ ਬਿਹਤਰ ਤਰੀਕੇ ਨਾਲ ਆਪਣੇ ਫੈਸਲਿਆਂ ਨੂੰ ਲਾਗੂ ਕਰ ਸਕੋਗੇ।
ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ ਅਤੇ ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਕੇ ਤੁਸੀਂ ਕਾਫੀ ਖੁਸ਼ ਮਹਿਸੂਸ ਕਰੋਗੇ। ਨੌਕਰੀ ਦੇ ਨਵੇਂ ਮੌਕਿਆਂ ਵਿੱਚ ਤੁਸੀਂ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕਰੋਗੇ। ਤੁਹਾਨੂੰ ਆਨਲਾਈਨ ਸਾਈਟ ਨੌਕਰੀ ਵੀ ਮਿਲ ਸਕਦੀ ਹੈ, ਜਿਸ ਨੂੰ ਲੈ ਕੇ ਤੁਸੀਂ ਸੰਤੁਸ਼ਟੀ ਮਹਿਸੂਸ ਕਰੋਗੇ। ਇਸ ਨੌਕਰੀ ਵਿੱਚ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ। ਕਾਰੋਬਾਰੀ ਜਾਤਕ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਕਾਰੋਬਾਰ ਦੇ ਖੇਤਰ ਵਿੱਚ ਤੁਸੀਂ ਆਪਣੇ ਵਿਰੋਧੀਆਂ ਤੋਂ ਅੱਗੇ ਰਹੋਗੇ ਅਤੇ ਉਨ੍ਹਾਂ ਦੇ ਲਈ ਇੱਕ ਚੁਣੌਤੀ ਬਣ ਕੇ ਉੱਭਰੋਗੇ।
ਸਿਹਤ: ਇਸ ਹਫਤੇ ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਤੁਸੀਂ ਆਪਣੇ-ਆਪ ਨੂੰ ਜੋਸ਼ ਅਤੇ ਉਤਸ਼ਾਹ ਨਾਲ਼ ਭਰਿਆ ਹੋਇਆ ਮਹਿਸੂਸ ਕਰੋਗੇ। ਸਕਾਰਾਤਮਕ ਊਰਜਾ ਅਤੇ ਆਸ਼ਾਵਾਦੀ ਹੋਣ ਦੇ ਕਾਰਣ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਸਥਿਤੀ ਵਿੱਚ ਰੱਖ ਸਕੋਗੇ।
ਉਪਾਅ: ਹਰ ਰੋਜ਼ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ 4 ਦੇ ਜਾਤਕ ਬਹੁਤ ਜ਼ਿਆਦਾ ਜਨੂਨੀ ਹੁੰਦੇ ਹਨ ਅਤੇ ਲਗਜ਼ਰੀ ਚੀਜ਼ਾਂ ਨੂੰ ਖਰੀਦਣ ਦੇ ਸ਼ੌਕੀਨ ਹੁੰਦੇ ਹਨ। ਇਹ ਆਪਣੇ ਜੀਵਨ ਵਿੱਚ ਸਭ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਆਨੰਦ ਲੈਣਾ ਚਾਹੁੰਦੇ ਹਨ ਅਤੇ ਅਜਿਹੇ ਵਿੱਚ ਇਹ ਕਦੇ-ਕਦੇ ਜ਼ਿਆਦਾ ਖਰਚਾ ਕਰਕੇ ਆਪਣੇ-ਆਪ ਨੂੰ ਪਰੇਸ਼ਾਨੀ ਵਿੱਚ ਪਾ ਲੈਂਦੇ ਹਨ। ਆਮ ਤੌਰ ‘ਤੇ ਇਹਨਾਂ ਲੋਕਾਂ ਨੂੰ ਘੁੰਮਣ-ਫਿਰਣ ਦਾ ਬਹੁਤ ਸ਼ੌਕ ਹੁੰਦਾ ਹੈ ਅਤੇ ਇਹ ਇਸ ਦਿਸ਼ਾ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਕਦੇ-ਕਦੇ ਇਹ ਜਾਤਕ ਆਵੇਗ ਵਿੱਚ ਫੈਸਲੇ ਲੈਣ ਦੇ ਕਾਰਣ ਮੁਸ਼ਕਿਲ ਵਿੱਚ ਵੀ ਫਸ ਜਾਂਦੇ ਹਨ।
ਪ੍ਰੇਮ ਜੀਵਨ: ਤੁਹਾਡੇ ਦਿਮਾਗ ਵਿੱਚ ਚੱਲਣ ਵਾਲੀਆਂ ਕਲਪਨਾਵਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਵਾਦ-ਵਿਵਾਦ ਦਾ ਕਾਰਣ ਬਣ ਸਕਦੀਆਂ ਹਨ। ਆਪਣੇ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਨੂੰ ਕੁਝ ਬਦਲਾਵ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਥੋੜਾ ਜਿਹਾ ਤਾਲਮੇਲ ਬਣਾ ਕੇ ਚੱਲਣਾ ਪਵੇਗਾ, ਤਾਂ ਕਿ ਤੁਹਾਡਾ ਪ੍ਰੇਮ ਜੀਵਨ ਖੁਸ਼ੀਆਂ ਨਾਲ ਭਰਿਆ ਰਹੇ। ਤੁਹਾਡੇ ਦੋਹਾਂ ਦੇ ਵਿਚਕਾਰ ਕੁਝ ਮੁੱਦੇ ਅਣਸੁਲਝੇ ਹੋਏ ਰਹਿ ਸਕਦੇ ਹਨ ਅਤੇ ਇਸ ਕਾਰਣ ਤੁਹਾਨੂੰ ਦੋਵਾਂ ਨੂੰ ਵਾਰ-ਵਾਰ ਇੱਕ-ਦੂਜੇ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਪਵੇਗੀ।
ਪੜ੍ਹਾਈ: ਹੋ ਸਕਦਾ ਹੈ ਕਿ ਤੁਸੀਂ ਮਨ ਭਟਕਣ ਦੇ ਕਾਰਣ ਜਮਾਤ ਵਿੱਚ ਪੜ੍ਹਾਈ ਵੱਲ ਧਿਆਨ ਨਹੀਂ ਦੇ ਸਕੇ, ਇਸ ਲਈ ਇਸ ਹਫਤੇ ਤੁਹਾਨੂੰ ਆਪਣੀ ਪੜ੍ਹਾਈ ਵੱਲ ਖਾਸ ਧਿਆਨ ਦੇਣਾ ਪਵੇਗਾ। ਪੜ੍ਹਾਈ ਵਿੱਚ ਤੁਸੀਂ ਨਵੇਂ ਪ੍ਰੋਜੈਕਟ ਉੱਤੇ ਕੰਮ ਕਰੋਗੇ, ਇਸ ਲਈ ਇਸ ‘ਤੇ ਤੁਹਾਨੂੰ ਜ਼ਿਆਦਾ ਸਮਾਂ ਲਗਾਉਣਾ ਪਵੇਗਾ। ਤੁਹਾਡੀ ਸਿੱਖਣ ਦੀ ਖਮਤਾ ਥੋੜੀ ਕਮਜ਼ੋਰ ਰਹਿ ਸਕਦੀ ਹੈ, ਜਿਸ ਕਾਰਣ ਤੁਸੀਂ ਪੜ੍ਹਾਈ ਵਿੱਚ ਸ਼ਿਖਰ ਉੱਤੇ ਪਹੁੰਚਣ ਵਿੱਚ ਅਸਫਲ ਹੋ ਸਕਦੇ ਹੋ।
ਪੇਸ਼ੇਵਰ ਜੀਵਨ: ਮਿਹਨਤ ਲਈ ਪ੍ਰਸ਼ੰਸਾ ਨਾ ਮਿਲ ਸਕਣ ਦੇ ਕਾਰਣ ਨੌਕਰੀਪੇਸ਼ਾ ਜਾਤਕ ਆਪਣੀ ਮੌਜੂਦਾ ਨੌਕਰੀ ਨੂੰ ਲੈ ਕੇ ਅਸੰਤੁਸ਼ਟ ਮਹਿਸੂਸ ਕਰ ਸਕਦੇ ਹਨ। ਇਸ ਕਾਰਣ ਤੁਸੀਂ ਥੋੜਾ ਜਿਹਾ ਨਿਰਾਸ਼ ਹੋ ਸਕਦੇ ਹੋ। ਤੁਹਾਨੂੰ ਨੌਕਰੀ ਵਿੱਚ ਜ਼ਿਆਦਾ ਦਬਾਅ ਝੱਲਣਾ ਪੈ ਸਕਦਾ ਹੈ ਅਤੇ ਇਹ ਚੀਜ਼ਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਵਪਾਰੀਆਂ ਨੂੰ ਡੀਲ ਦੇ ਮਾਧਿਅਮ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਿੱਚ ਦਿੱਕਤ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਾਂਝੇਦਾਰੀ ਵਿੱਚ ਵਪਾਰ ਕਰਨ ਵਾਲੇ ਲੋਕਾਂ ਦੀ ਆਪਣੇ ਬਿਜ਼ਨਸ ਪਾਰਟਨਰ ਦੇ ਨਾਲ ਅਣਬਣ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਇਸ ਸਮੇਂ ਨਾ ਕੋਈ ਮੁਨਾਫਾ ਹੋਵੇ ਅਤੇ ਨਾ ਹੀ ਕੋਈ ਨੁਕਸਾਨ ਹੋਵੇ।
ਸਿਹਤ: ਇਸ ਹਫਤੇ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਸਮੇਂ-ਸਿਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਹਫਤੇ ਇਮਿਊਨਿਟੀ ਕਮਜ਼ੋਰ ਹੋਣ ਦੇ ਕਾਰਣ ਤੁਹਾਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਦਾ ਸੰਕੇਤ ਹੈ। ਤੁਹਾਨੂੰ ਮੋਢਿਆਂ ਅਤੇ ਪੈਰਾਂ ਵਿੱਚ ਜਕੜਨ ਵੀ ਮਹਿਸੂਸ ਹੋ ਸਕਦੀ ਹੈ।
ਉਪਾਅ: ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਲ 2024 ਵਿੱਚ ਤੁਹਾਡੀ ਸਿਹਤ ਕਿਹੋ-ਜਿਹੀ ਰਹੇਗੀ? ਸਿਹਤ ਰਾਸ਼ੀਫਲ 2024 ਤੋਂ ਜਵਾਬ ਪ੍ਰਾਪਤ ਕਰੋ।
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਹਫਤੇ ਮੂਲਾਂਕ 5 ਦੇ ਜਾਤਕਾਂ ਦਾ ਵਿਵਹਾਰ ਤਰਕਸ਼ੀਲ ਅਤੇ ਵਿਵਸਥਿਤ ਰਹੇਗਾ। ਇਸ ਸਮੇਂ ਇਹ ਲੋਕ ਮੁਸ਼ਕਿਲ ਕੰਮਾਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਗੇ। ਇਨ੍ਹਾਂ ਦੀ ਸ਼ੇਅਰ ਮਾਰਕੀਟ ਤੋਂ ਪੈਸਾ ਕਮਾਉਣ ਵਿੱਚ ਦਿਲਚਸਪੀ ਵਧ ਸਕਦੀ ਹੈ। ਜੇਕਰ ਇਹ ਆਪਣੇ ਦਿਲ ਦੀ ਗੱਲ ਸੁਣਨਗੇ, ਤਾਂ ਇਨ੍ਹਾਂ ਨੂੰ ਜ਼ਿਆਦਾ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਵਿੱਚ ਉੱਚ ਕਦਰਾਂ-ਕੀਮਤਾਂ ਸਥਾਪਿਤ ਹੋਣਗੀਆਂ। ਤੁਸੀਂ ਆਪਣੇ ਜੀਵਨਸਾਥੀ ਨਾਲ ਦਿਲ ਖੋਲ ਕੇ ਗੱਲਬਾਤ ਕਰੋਗੇ ਅਤੇ ਦੂਜਿਆਂ ਲਈ ਇੱਕ ਚੰਗਾ ਉਦਾਹਰਣ ਪੇਸ਼ ਕਰੋਗੇ। ਜੀਵਨਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਪਿਆਰ ਭਰਿਆ ਰਹੇਗਾ। ਤੁਸੀਂ ਦੋਵੇਂ ਇੱਕ-ਦੂਜੇ ਦੀ ਖੁਸ਼ੀ ਦਾ ਕਾਰਣ ਬਣੋਗੇ। ਇਸ ਹਫਤੇ ਤੁਸੀਂ ਆਪਣੇ ਜੀਵਨਸਾਥੀ ਨੂੰ ਕਿਤੇ ਬਾਹਰ ਵੀ ਘੁਮਾਉਣ ਲਈ ਲਿਜਾ ਸਕਦੇ ਹੋ।
ਪੜ੍ਹਾਈ: ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਅਤੇ ਸਖ਼ਤ ਮਿਹਨਤ ਦੇ ਬਲ ‘ਤੇ ਤੁਸੀਂ ਮੁਸ਼ਕਿਲ ਵਿਸ਼ਿਆਂ ਨੂੰ ਵੀ ਆਸਾਨੀ ਨਾਲ ਪੜ੍ਹ ਸਕੋਗੇ। ਮਕੈਨੀਕਲ ਇੰਜੀਨੀਅਰਿੰਗ, ਲਾਜਿਸਟਿਕਸ ਅਤੇ ਐਡਵਾਂਸ ਸਟੈਟਿਸਟਿਕਸ ਜਿਹੇ ਵਿਸ਼ੇ ਤੁਹਾਨੂੰ ਬਹੁਤ ਆਸਾਨ ਲੱਗਣਗੇ। ਤੁਸੀਂ ਬਿਜ਼ਨਸ ਸਟੈਟਿਸਟਿਕਸ ਅਤੇ ਇਕੋਨੋਮੈਟ੍ਰਿਕਸ ਵਰਗੇ ਨਵੇਂ ਵਿਸ਼ਿਆਂ ਵਿੱਚ ਵੀ ਚੰਗਾ ਪਰਫਾਰਮ ਕਰ ਸਕੋਗੇ।
ਪੇਸ਼ੇਵਰ ਜੀਵਨ: ਇਸ ਹਫਤੇ ਤੁਸੀਂ ਆਪਣੀ ਖਮਤਾ ਅਤੇ ਕਾਬਲੀਅਤ ਨੂੰ ਜਾਣ ਸਕੋਗੇ ਅਤੇ ਉਤਸ਼ਾਹ ਨਾਲ ਕੰਮ ਕਰੋਗੇ। ਆਪਣੇ ਕੰਮ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਪੇਸ਼ੇਵਰ ਰਹੋਗੇ ਅਤੇ ਕਾਰਜ-ਖੇਤਰ ਵਿੱਚ ਤੁਸੀਂ ਜੋ ਮਿਹਨਤ ਕੀਤੀ ਹੈ, ਉਸ ਦੇ ਲਈ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ। ਕਾਰੋਬਾਰੀ ਜਾਤਕ ਆਪਣੇ ਬਿਜ਼ਨਸ ਨੂੰ ਸਫਲਤਾ ਦੀਆਂ ਉਚਾਈਆਂ ‘ਤੇ ਲੈ ਕੇ ਜਾ ਸਕਦੇ ਹਨ ਅਤੇ ਵਪਾਰ ਦੇ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਕਰ ਸਕਦੇ ਹਨ। ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿਓਗੇ ਅਤੇ ਆਪਣੇ-ਆਪ ਨੂੰ ਇੱਕ ਸਫਲ ਕਾਰੋਬਾਰੀ ਦੇ ਰੂਪ ਵਿੱਚ ਸਥਾਪਿਤ ਕਰੋਗੇ। ਤੁਸੀਂ ਆਪਣੇ ਬਿਜ਼ਨਸ ਦੇ ਲਈ ਨਵੀਆਂ ਰਣਨੀਤੀਆਂ ਵੀ ਬਣਾ ਸਕਦੇ ਹੋ।
ਸਿਹਤ: ਊਰਜਾ ਦੇ ਉੱਚ-ਪੱਧਰ ਅਤੇ ਨਿਯਮਿਤ ਰੂਪ ਨਾਲ ਕਸਰਤ ਕਰਨ ਦੇ ਕਾਰਣ ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡਾ ਸੁਭਾਅ ਖੁਸ਼ਮਿਜਾਜ਼ ਰਹੇਗਾ, ਜਿਸ ਨਾਲ ਤੁਹਾਨੂੰ ਆਪਣੀ ਸਿਹਤ ਨੂੰ ਠੀਕ ਰੱਖਣ ਵਿੱਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਤੁਹਾਡੇ ਅੰਦਰ ਸਾਹਸੀ ਬਣਨ ਦੀ ਇੱਛਾ ਦ੍ਰਿੜ ਹੋ ਸਕਦੀ ਹੈ। ਇਸ ਕਾਰਣ ਤੁਹਾਡੀ ਸਿਹਤ ਵੀ ਚੰਗੀ ਬਣੀ ਰਹੇਗੀ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਾਰਾਇਣ' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਦੇ ਜਾਤਕ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਅੰਦਰ ਰਚਨਾਤਮਕਤਾ ਨੂੰ ਵਧਾਉਣ ਵੱਲ ਧਿਆਨ ਦੇਣਗੇ। ਇਹਨਾਂ ਲੋਕਾਂ ਦੀ ਦਿਲਚਸਪੀ ਲੰਬੀ ਦੂਰੀ ਦੀ ਯਾਤਰਾ ਕਰਨ ਵਿੱਚ ਹੋ ਸਕਦੀ ਹੈ ਅਤੇ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਯਾਤਰਾਵਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਹ ਜਾਤਕ ਆਪਣੇ ਆਪ ਨੂੰ ਸਰਬਗੁਣ ਸੰਪੰਨ ਬਣਾਉਣਾ ਚਾਹੁਣਗੇ। ਇਸ ਹਫਤੇ ਤੁਸੀਂ ਲੰਬੀ ਦੂਰੀ ਦੀ ਯਾਤਰਾ ਕਰਨ ਵਿੱਚ ਰੁੱਝੇ ਹੋਵੋਗੇ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਵਧੇਗਾ। ਤੁਸੀਂ ਮੌਜੂਦਾ ਪਰਿਸਥਿਤੀਆਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲਣ ਅਤੇ ਆਪਣੇ ਜੀਵਨਸਾਥੀ ਦੇ ਨਾਲ ਅੱਗੇ ਵਧਣ ਵਿੱਚ ਸਫਲ ਹੋਵੋਗੇ। ਤੁਸੀਂ ਆਪਣੇ ਪਾਰਟਨਰ ਦੇ ਨਾਲ ਕਿਤੇ ਘੁੰਮਣ ਵੀ ਜਾ ਸਕਦੇ ਹੋ ਅਤੇ ਇਸ ਦੌਰਾਨ ਤੁਸੀਂ ਦੋਵੇਂ ਹੀ ਕਾਫੀ ਖੁਸ਼ ਰਹੋਗੇ। ਇਸ ਦੌਰਾਨ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਉੱਚ-ਵਿੱਦਿਆ ਅਤੇ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੇ ਲਈ ਤੁਸੀਂ ਪੂਰੀ ਤਰ੍ਹਾਂ ਤਿਆਰ ਰਹੋਗੇ। ਤੁਹਾਡੇ ਅੰਦਰ ਛੁਪੀ ਹੋਈ ਕਾਬਲੀਅਤ ਜਾਂ ਹੁਨਰ ਤੁਹਾਨੂੰ ਪੜ੍ਹਾਈ ਵਿੱਚ ਸ਼ਿਖਰ ਉੱਤੇ ਲੈ ਜਾਣ ਵਿੱਚ ਮਦਦ ਕਰੇਗਾ। ਪੜ੍ਹਾਈ ਵਿੱਚ ਤੁਸੀਂ ਆਪਣੀ ਖਮਤਾ ਅਤੇ ਮਿਹਨਤ ਦੀ ਮਦਦ ਨਾਲ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਤੁਹਾਡੇ ਇਸ ਗੁਣ ਦੇ ਕਾਰਣ ਤੁਹਾਡੇ ਸਾਥੀ ਵਿਦਿਆਰਥੀਆਂ ਦੇ ਵਿਚਕਾਰ ਤੁਹਾਡਾ ਮਾਣ ਵਧੇਗਾ।
ਪੇਸ਼ੇਵਰ ਜੀਵਨ: ਇਸ ਹਫਤੇ ਨੌਕਰੀ ਦੇ ਨਵੇਂ ਮੌਕੇ ਪਾ ਕੇ ਤੁਸੀਂ ਖੁਸ਼ ਮਹਿਸੂਸ ਕਰੋਗੇ। ਤੁਹਾਨੂੰ ਵਿਦੇਸ਼ ਤੋਂ ਵੀ ਚੰਗੇ ਮੌਕੇ ਮਿਲਣ ਦੀ ਸੰਭਾਵਨਾ ਹੈ ਅਤੇ ਇਹਨਾਂ ਮੌਕਿਆਂ ਨਾਲ ਤੁਹਾਨੂੰ ਬਹੁਤ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਤੁਸੀਂ ਆਪਣੇ ਕੰਮ ਵਿੱਚ ਜੋ ਵੀ ਕੋਸ਼ਿਸ਼ਾਂ ਕਰ ਰਹੇ ਹੋ, ਉਸ ਦੀ ਮਦਦ ਨਾਲ ਤੁਸੀਂ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਸਫਲ ਹੋ ਸਕਦੇ ਹੋ। ਅਜਿਹੇ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਵਿਚਕਾਰ ਤੁਹਾਡਾ ਮਾਣ ਵਧੇਗਾ। ਨਾਲ ਹੀ ਕਾਰੋਬਾਰੀ ਜਾਤਕ ਬਿਜ਼ਨਸ ਵਿੱਚ ਆਪਣੀ ਸਥਿਤੀ ਨੂੰ ਬਣਾ ਕੇ ਰੱਖਣ ਦੇ ਨਾਲ-ਨਾਲ ਮੁਨਾਫਾ ਕਮਾਉਣ ਦੇ ਵੀ ਯੋਗ ਹੋਣਗੇ।
ਸਿਹਤ: ਆਤਮਵਿਸ਼ਵਾਸ ਵਧਣ ਦੇ ਕਾਰਣ ਤੁਸੀਂ ਊਰਜਾ ਨਾਲ ਭਰੇ ਰਹਿ ਸਕਦੇ ਹੋ। ਇਸ ਹਫਤੇ ਤੁਸੀਂ ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਦ੍ਰਿੜ ਨਿਸ਼ਚੇ ਵਾਲੇ ਵਿਅਕਤੀ ਬਣੋਗੇ। ਇਸ ਕਾਰਣ ਤੁਹਾਡੀ ਸਰੀਰਕ ਸਿਹਤ ਵੀ ਉੱਤਮ ਰਹੇਗੀ। ਤੁਹਾਡਾ ਹਿੰਮਤ ਨਾ ਹਾਰਣ ਵਾਲਾ ਰਵੱਈਆ ਤੁਹਾਨੂੰ ਸਕਾਰਾਤਮਕ ਰੱਖੇਗਾ ਅਤੇ ਤੁਸੀਂ ਫਿੱਟ ਰਹੋਗੇ।
ਉਪਾਅ: ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਦੇ ਜਾਤਕ ਇਸ ਹਫਤੇ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਤੁਹਾਡੀ ਕੁਸ਼ਲਤਾ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਇਨ੍ਹਾਂ ਲੋਕਾਂ ਵਿੱਚ ਅਧਿਆਤਮਕ ਪ੍ਰਵਿਰਤੀ ਵਧ ਸਕਦੀ ਹੈ ਅਤੇ ਇਨ੍ਹਾਂ ਦੀ ਦਿਲਚਸਪੀ ਭੌਤਿਕ ਸੁੱਖ-ਸਾਧਨਾਂ ਵਿੱਚ ਜ਼ਿਆਦਾ ਨਹੀਂ ਹੁੰਦੀ। ਇਹ ਤੀਰਥ ਯਾਤਰਾ ਜਾਂ ਅਧਿਆਤਮਕ ਉਦੇਸ਼ ਨਾਲ ਯਾਤਰਾ ਲਈ ਜਾ ਸਕਦੇ ਹਨ।
ਪ੍ਰੇਮ ਜੀਵਨ: ਇਸ ਹਫਤੇ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਬਿਨਾਂ ਕਾਰਣ ਦੀ ਬਹਿਸ ਹੋ ਸਕਦੀ ਹੈ ਅਤੇ ਇਸ ਕਾਰਣ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਇਸ ਸਮੇਂ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਥੋੜਾ ਜਿਹਾ ਤਾਲਮੇਲ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਰਕਰਾਰ ਰੱਖਣ ਦੇ ਲਈ ਤੁਹਾਡਾ ਸ਼ਾਂਤ ਰਹਿਣਾ ਬਹੁਤ ਜ਼ਰੂਰੀ ਹੋਵੇਗਾ।
ਪੜ੍ਹਾਈ: ਇਸ ਸਮੇਂ ਤੁਹਾਡੀ ਸਿੱਖਣ ਦੀ ਖਮਤਾ ਕਮਜ਼ੋਰ ਹੋ ਸਕਦੀ ਹੈ। ਇਸ ਲਈ ਪੜ੍ਹਾਈ ਦੇ ਮਾਮਲੇ ਵਿੱਚ ਇਹ ਸਮਾਂ ਤੁਹਾਡੇ ਲਈ ਜ਼ਿਆਦਾ ਫਲਦਾਇਕ ਨਾ ਰਹਿਣ ਦੀ ਸੰਭਾਵਨਾ ਹੈ। ਤੁਸੀਂ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ। ਇਸ ਤੋਂ ਇਲਾਵਾ ਉੱਚ-ਪ੍ਰਤਿਯੋਗੀ ਪ੍ਰੀਖਿਆਵਾਂ ਦੇ ਲਈ ਵੀ ਇਹ ਸਮਾਂ ਜ਼ਿਆਦਾ ਚੰਗਾ ਸਾਬਤ ਨਹੀਂ ਹੋਵੇਗਾ।
ਪੇਸ਼ੇਵਰ ਜੀਵਨ: ਇਸ ਹਫਤੇ ਨੌਕਰੀਪੇਸ਼ਾ ਜਾਤਕਾਂ ਦੀ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ। ਇਸ ਲਈ ਤੁਸੀਂ ਉਨ੍ਹਾਂ ਨਾਲ ਥੋੜਾ ਜਿਹਾ ਸੋਚ-ਸਮਝ ਕੇ ਗੱਲ ਕਰੋ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਦੀ ਗੁਣਵੱਤਾ ਉੱਤੇ ਸਵਾਲ ਉਠਾ ਸਕਦੇ ਹਨ। ਨਾਲ ਹੀ, ਲਾਪਰਵਾਹੀ ਦੇ ਕਾਰਣ ਤੁਹਾਡੇ ਤੋਂ ਕੰਮ ਵਿੱਚ ਕੁਝ ਗਲਤੀਆਂ ਵੀ ਹੋ ਸਕਦੀਆਂ ਹਨ। ਵਪਾਰੀਆਂ ਨੂੰ ਮੁਨਾਫੇ ਨੂੰ ਲੈ ਕੇ ਥੋੜਾ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਸ ਸਮੇਂ ਹਾਲਾਤ ਤੁਹਾਡੇ ਹੱਥ ਤੋਂ ਨਿਕਲ ਸਕਦੇ ਹਨ।
ਸਿਹਤ: ਤੁਹਾਨੂੰ ਵਾਹਨ ਚਲਾਉਂਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਇਸ ਹਫਤੇ ਤੁਹਾਨੂੰ ਦੁਰਘਟਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਵਿੱਚ ਗੈਜੇਟਸ ਵਿੱਚ ਵੀ ਅੱਗ ਲੱਗਣ ਦੀ ਸੰਭਾਵਨਾ ਹੈ। ਇਸ ਲਈ ਸਾਵਧਾਨ ਰਹੋ।
ਉਪਾਅ: ਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ' ਮੰਤਰ ਦਾ ਜਾਪ ਕਰੋ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਵਾਲੇ ਜਾਤਕ ਆਪਣੇ ਕੰਮ ਨੂੰ ਲੈ ਕੇ ਬਹੁਤ ਚੌਕਸ ਰਹਿੰਦੇ ਹਨ। ਇਹਨਾਂ ਦਾ ਉਦੇਸ਼ ਕਾਰਜ-ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨਾ ਅਤੇ ਨਾਮ ਕਮਾਉਣਾ ਹੋ ਸਕਦਾ ਹੈ। ਇਹ ਲੋਕ ਹਮੇਸ਼ਾ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਕਦੇ ਵੀ ਖਾਲੀ ਬੈਠਣਾ ਪਸੰਦ ਨਹੀਂ ਕਰਦੇ। ਇਹ ਆਪਣੇ ਕੰਮ ਦੇ ਲਈ ਪ੍ਰਤਿਬੱਧ ਹੁੰਦੇ ਹਨ ਅਤੇ ਇਸ ਦੀ ਬਦੌਲਤ ਇਹ ਚੰਗੀ ਸਫਲਤਾ ਪ੍ਰਾਪਤ ਕਰਨ ਦੇ ਯੋਗ ਬਣਦੇ ਹਨ।
ਪ੍ਰੇਮ ਜੀਵਨ: ਇਸ ਹਫਤੇ ਪਰਿਵਾਰਿਕ ਸਮੱਸਿਆਵਾਂ ਦੇ ਕਾਰਣ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦੂਰੀਆਂ ਵਧ ਸਕਦੀਆਂ ਹਨ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਜਿਵੇਂ ਤੁਸੀਂ ਆਪਣਾ ਸਭ ਕੁਝ ਖੋ ਦਿੱਤਾ ਹੈ। ਤੁਹਾਡੇ ਲਈ ਜੀਵਨਸਾਥੀ ਦੇ ਨਾਲ ਥੋੜਾ ਜਿਹਾ ਤਾਲਮੇਲ ਬਣਾ ਕੇ ਚੱਲਣਾ ਅਤੇ ਮਧੁਰ ਸਬੰਧ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਪ੍ਰੇਮ ਦੇ ਰਿਸ਼ਤੇ ਵਿੱਚ ਹੋ, ਤਾਂ ਤੁਸੀਂ ਆਪਣੇ ਰਿਸ਼ਤੇ ਨੂੰ ਵਿਆਹ ਵਿੱਚ ਬਦਲ ਸਕਦੇ ਹੋ।
ਪੜ੍ਹਾਈ: ਇਸ ਸਮੇਂ ਤੁਹਾਨੂੰ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨਾ ਪਵੇਗਾ, ਜਿਸ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਵੀ ਆਸਾਨੀ ਹੋਵੇਗੀ। ਇਸ ਹਫਤੇ ਤੁਸੀਂ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ-ਆਪ ਨੂੰ ਖੁਦ ਹੀ ਪ੍ਰੇਰਣਾ ਦਿਓਗੇ ਅਤੇ ਆਪਣੀ ਮਜ਼ਬੂਤ ਇਕਾਗਰਤਾ ਦੇ ਕਾਰਣ ਪੜ੍ਹਾਈ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਸਕੋਗੇ। ਇਸ ਸਮੇਂ ਤੁਸੀਂ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਵੀ ਹਿੱਸਾ ਲੈ ਸਕਦੇ ਹੋ। ਪਰ ਇਹ ਪ੍ਰੀਖਿਆ ਤੁਹਾਨੂੰ ਚੁਣੌਤੀਪੂਰਣ ਲੱਗੇਗੀ। ਜੇਕਰ ਤੁਸੀਂ ਪ੍ਰੀਖਿਆ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਚੰਗੀ ਤਰ੍ਹਾਂ ਤਿਆਰੀ ਕਰੋ।
ਪੇਸ਼ੇਵਰ ਜੀਵਨ: ਇਸ ਹਫਤੇ ਕਰੀਅਰ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਕੰਮ ਦੀ ਪਹਿਚਾਣ ਮਿਲਣ ਦੀ ਮਜ਼ਬੂਤ ਸੰਭਾਵਨਾ ਹੈ। ਜੇਕਰ ਤੁਸੀਂ ਕਾਰੋਬਾਰੀ ਹੋ ਤਾਂ ਬਿਜ਼ਨਸ ਵਿੱਚ ਆਪਣਾ ਦਬਦਬਾ ਕਾਇਮ ਕਰ ਸਕਦੇ ਹੋ। ਇਸ ਦੌਰਾਨ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ। ਨਾਲ ਹੀ, ਸਾਂਝੇਦਾਰੀ ਵਿੱਚ ਵਪਾਰ ਕਰਨ ਵਾਲੇ ਲੋਕ ਵੀ ਮੁਨਾਫ਼ਾ ਕਮਾਉਣਗੇ।
ਸਿਹਤ: ਇਸ ਹਫਤੇ ਤੁਹਾਡੀ ਸਿਹਤ ਉੱਤਮ ਰਹੇਗੀ। ਤੁਹਾਡਾ ਦ੍ਰਿੜ ਨਿਸ਼ਚੇ ਵਾਲਾ ਸੁਭਾਅ ਅਤੇ ਊਰਜਾ ਤੁਹਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰਣਗੇ। ਇਸ ਤੋਂ ਇਲਾਵਾ ਜੋਸ਼ ਅਤੇ ਉਤਸ਼ਾਹ ਦੇ ਕਾਰਣ ਵੀ ਤੁਹਾਡੀ ਸਿਹਤ ਨੂੰ ਫਾਇਦਾ ਹੋਵੇਗਾ।
ਉਪਾਅ: ਹਰ ਰੋਜ਼ 44 ਵਾਰ 'ॐ ਮੰਦਾਯ ਨਮਹ:' ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਇਸ ਹਫਤੇ ਮੂਲਾਂਕ 9 ਵਾਲੇ ਜਾਤਕਾਂ ਦਾ ਪੂਰਾ ਧਿਆਨ ਉੱਚ-ਉਪਲਬਧੀਆਂ ਹਾਸਲ ਕਰਨ ਉੱਤੇ ਰਹੇਗਾ। ਇਹਨਾਂ ਵਿੱਚ ਕੰਮਾਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨ ਦੀ ਕੁਸ਼ਲਤਾ ਹੋ ਸਕਦੀ ਹੈ, ਜਿਸ ਨਾਲ ਇਹਨਾਂ ਨੂੰ ਨੌਕਰੀ ਜਾਂ ਵਪਾਰ ਵਿੱਚ ਲਾਭ ਮਿਲੇਗਾ। ਇਸ ਸਮੇਂ ਇਹ ਲੋਕ ਬਹੁਤ ਜ਼ਿਆਦਾ ਵਿਵਸਥਿਤ ਅਤੇ ਸਮੇਂ ਦੇ ਪਾਬੰਦ ਰਹਿਣਗੇ ਅਤੇ ਅੱਗੇ ਵਧਣਗੇ। ਇਹ ਜਾਤਕ ਚੁਣੌਤੀਪੂਰਣ ਕਾਰਜਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰਤੀਬੱਧ ਰਹਿਣਗੇ।
ਪ੍ਰੇਮ ਜੀਵਨ: ਤੁਹਾਡਾ ਸਬੰਧ ਆਪਣੇ ਜੀਵਨਸਾਥੀ ਦੇ ਨਾਲ ਪਿਆਰ ਭਰਿਆ ਅਤੇ ਸ਼ਾਂਤੀਪੂਰਣ ਰਹੇਗਾ। ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ, ਤਾਂ ਤੁਹਾਡੇ ਰਿਸ਼ਤੇ ਵਿੱਚ ਇਸ ਸਮੇਂ ਸੁੱਖ-ਸ਼ਾਂਤੀ ਬਣੀ ਰਹੇਗੀ। ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਰੋਮਾਂਸ ਵਧੇਗਾ। ਤੁਸੀਂ ਆਪਣੇ ਰਿਸ਼ਤੇ ਵਿੱਚ ਜੀਵਨਸਾਥੀ ਦੇ ਪ੍ਰਤੀ ਬਹੁਤ ਜ਼ਿਆਦਾ ਸਮਰਪਿਤ ਅਤੇ ਇਮਾਨਦਾਰ ਰਹੋਗੇ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਰੋਮਾਂਸ ਦਾ ਭਰਪੂਰ ਆਨੰਦ ਲਓਗੇ ਅਤੇ ਇੱਕ ਸਫਲ ਰਿਸ਼ਤੇ ਦਾ ਮਾਣਕ ਸਥਾਪਿਤ ਕਰੋਗੇ।
ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਇਹ ਹਫਤਾ ਤੁਹਾਡੇ ਲਈ ਸ਼ਾਨਦਾਰ ਸਾਬਤ ਹੋਵੇਗਾ। ਤੁਸੀਂ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰੋਗੇ। ਇਲੈਕਟਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਆਦਿ ਕੋਰਸ ਵਿੱਚ ਤੁਸੀਂ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ। ਇਸ ਸਮੇਂ ਤੁਹਾਡਾ ਸਾਰਾ ਧਿਆਨ ਪੜ੍ਹਾਈ ਵਿੱਚ ਉੱਤਮਤਾ ਪ੍ਰਾਪਤ ਕਰਨ ਉੱਤੇ ਰਹੇਗਾ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਹੇ ਹੋ, ਤਾਂ ਤੁਹਾਨੂੰ ਇਸ ਸਮੇਂ ਚੰਗੇ ਮੌਕੇ ਮਿਲਣ ਦੀ ਸੰਭਾਵਨਾ ਹੈ। ਨਾਲ ਹੀ ਜੇਕਰ ਤੁਸੀਂ ਨੌਕਰੀ ਕਰਦੇ ਹੋ ਅਤੇ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਦਾ ਇੰਤਜ਼ਾਰ ਹੈ, ਤਾਂ ਇਹ ਹਫਤਾ ਕੰਮ ਦੇ ਲਈ ਉੱਤਮ ਰਹਿ ਸਕਦਾ ਹੈ। ਤੁਹਾਨੂੰ ਆਨਸਾਈਟ ਕੰਮ ਦੇ ਵੀ ਮੌਕੇ ਮਿਲ ਸਕਦੇ ਹਨ ਅਤੇ ਇਸ ਵਿੱਚ ਤੁਹਾਨੂੰ ਨਿਸ਼ਚਿਤ ਹੀ ਸਫਲਤਾ ਮਿਲੇਗੀ। ਕਾਰੋਬਾਰੀ ਜਾਤਕ ਆਪਣੇ ਬਿਜ਼ਨਸ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਉੱਤੇ ਲੈ ਕੇ ਜਾ ਸਕਦੇ ਹਨ ਅਤੇ ਖੂਬ ਮੁਨਾਫਾ ਕਮਾ ਸਕਦੇ ਹਨ।
ਸਿਹਤ: ਇਸ ਹਫਤੇ ਸਕਾਰਾਤਮਕ ਰਹਿਣ ਦੇ ਕਾਰਣ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡੀ ਇੱਛਾ ਸ਼ਕਤੀ ਮਜ਼ਬੂਤ ਰਹੇਗੀ ਅਤੇ ਤੁਸੀਂ ਦ੍ਰਿੜ ਨਿਸ਼ਚੇ ਵਾਲੇ ਵਿਅਕਤੀ ਬਣੋਗੇ। ਇਸ ਦਾ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਧਿਆਨ, ਮੈਡੀਟੇਸ਼ਨ ਅਤੇ ਯੋਗ ਕਰਨ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ।
ਉਪਾਅ: ਹਰ ਰੋਜ਼ 27 ਵਾਰ 'ॐ ਭੂਮੀ ਪੁੱਤਰਾਯ ਨਮਹ:' ਮੰਤਰ ਦਾ ਜਾਪ ਕਰੋ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਆਰਟੀਕਲ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024